ਜਿਨ੍ਹਾਂ ਘਰਾਂ ਵਿਚ ਤੀਆਂ ਵਸਦੀਆਂ ਓਹਨਾ ਘਰਾਂ ਵਿਚ ਮੁਕਦੇ ਨਾ ਹਾਸੇ,
ਜਿਨ੍ਹਾਂ ਘਰਾਂ ਵਿਚ ਤੀਆਂ ਰੁਲਦੀਆਂ ਓਹਨਾ ਘਰਾਂ ਵਿਚ ਹੁੰਦੇ ਰੋਜ਼ ਤਮਾਸ਼ੇ,
ਤੀਆਂ ਦਾ ਕਰਜ਼ਾਈ ਸਾਰਾ ਜਗ ਹੋਯਾ
ਪਰ ਜਗ ਨੇ ਤੀਆਂ ਦੀ ਕਦਰ ਨਾ ਜਾਣੀ,
ਤੀਆਂ ਨੂੰ ਵਿਆਹ ਦਿੰਦੇ ਦੇਸ਼ ਪਰਾਏ
ਤਾਕਿ ਉਹ ਆਪਣੇ ਰਿਸ਼ਤੇਦਾਰ ਬੁਲਾਏ,
ਕੁਝ ਤੀਆਂ ਨੂੰ ਕੁੱਖ ਵਿਚ ਮਾਰ ਦਿੰਦੇ,
ਕੁਝ ਨੂੰ ਜੰਮਣ ਤੋ ਬਾਅਦ,
ਕਈ ਕਤਲੇਆਮ ਹੁੰਦੇ,
ਕਈ ਬਲਾਤਕਾਰ,
ਇਸ ਪਾਪ ਦਾ ਭਾਗੀ ਸਾਰਾ ਜਗ ਹੈ
ਤੇ ਭੋਗਣਾ ਵੀ ਸਾਰੇ ਜਗ ਨੂੰ ਪੈਣਾ,
ਇਹ ਪਾਪ ਪਹਿਲਾ ਵੀ ਹੁੰਦੇ ਸੀ ਤੇ ਹੁਣ ਵੀ ਹੁੰਦੇ ਨੇ
ਤੇ ਫੇਰ ਕਿਓ ਕਹਿੰਦੇ ਹੋ ਕਿ ਇਨਸਾਨ ਜਿਓਂਦੇ ਨੇ,
ਤੇ ਫੇਰ ਕਿਓ ਕਹਿੰਦੇ ਹੋ ਕਿ ਇਨਸਾਨ ਜਿਓਂਦੇ ਨੇ